ਐਸਐਸਪੀ ਨੇ 6 ਪੁਲਿਸ ਮੁਲਾਜ਼ਮਾਂ ਨੂੰ ਕੀਤਾ ਬਰਖ਼ਾਸਤ

ਪਟਿਆਲਾ: ਐਸ.ਐਸ.ਪੀ ਪਟਿਆਲਾ ਵਿਕਰਮਜੀਤ ਦੁੱਗਲ ਨੇ ਅੱਜ ਉਨ੍ਹਾਂ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਸਖ਼ਤ ਅਨੁਸ਼ਾਸਨੀ ਕਾਰਵਾਈ ਕੀਤੀ ਜੋ ਆਪਣੀ ਡਿਊਟੀ ਤੋਂ ਗ਼ੈਰਹਾਜ਼ਰ ਰਹੇ ਹਨ ਅਤੇ ਇਨ੍ਹਾਂ ਮੁਲਾਜ਼ਮਾਂ ਖ਼ਿਲਾਫ਼ ਆਰੰਭੀ ਵਿਭਾਗੀ ਪੜਤਾਲ ਪੂਰੀ ਹੋਣ ਤੋਂ ਬਾਅਦ ਉਨ੍ਹਾਂ ਨੂੰ ਡਿਊਟੀ ਤੋਂ ਬਰਖਾਸਤ ਕਰਨ ਦੇ ਆਦੇਸ਼ ਦਿੱਤੇ ਹਨ। ssp patiala dismisses 6 policemen for indiscipline




ਅੱਜ ਤੱਕ 13 ਪੁਲਿਸ ਮੁਲਾਜ਼ਮਾਂ ਨੂੰ ਬਰਖਾਸਤ ਕਰਨ ਦੇ ਆਦੇਸ਼ ਦਿੱਤੇ ਗਏ ਹਨ, 7 ਨੂੰ 22-03-2021 ਅਤੇ 6 ਨੂੰ ਅੱਜ ਬਰਖ਼ਾਸਤ ਕੀਤਾ। ਜਿਹੜੇ ਅਧਿਕਾਰੀ 23-04-2021 ਨੂੰ ਬਰਖਾਸਤ ਕੀਤੇ ਗਏ ਹਨ, ਉਹ ਇਸ ਪ੍ਰਕਾਰ ਹਨ:-

1) ਮਹਿਲਾ ਹੌਲਦਾਰ ਹਰਪ੍ਰੀਤ ਕੌਰ 992/ਪਟਿ, ਜਿਸ ਦੀ ਵਿਭਾਗੀ ਜਾਂਚ ਮਨਵੀਰ ਸਿੰਘ ਬਾਜਵਾ ਪੀ.ਪੀ.ਐਸ, ਡੀ.ਐਸ.ਪੀ ਸਪੈਸ਼ਲ ਅਤੇ ਕ੍ਰਿਮੀਨਲ ਇਨਟੈਲੀਜੈਂਸ ਪਟਿਆਲਾ ਦੁਆਰਾ ਮੁਕੰਮਲ ਕੀਤੀ ਗਈ ਸੀ। ssp patiala dismisses 6 policemen for indiscipline
2) ਹੌਲਦਾਰ ਸਤਵਿੰਦਰ ਸਿੰਘ 2474/ਪਟਿ, ਜਿਸ ਦੀ ਵਿਭਾਗੀ ਜਾਂਚ ਮਨਵੀਰ ਸਿੰਘ ਬਾਜਵਾ ਪੀ.ਪੀ.ਐਸ, ਡੀ.ਐਸ.ਪੀ ਸਪੈਸ਼ਲ ਅਤੇ ਕ੍ਰਿਮੀਨਲ ਇਨਟੈਲੀਜੈਂਸ ਪਟਿਆਲਾ ਦੁਆਰਾ ਮੁਕੰਮਲ ਕੀਤੀ ਗਈ ਸੀ.
3) ਸਿਪਾਹੀ ਯੁਸ਼ਿੰਦਰ ਸ਼ਰਮਾ 1606/ਪਟਿ, ਜਿਸਦੀ ਵਿਭਾਗੀ ਜਾਂਚ ਜਸਵੰਤ ਸਿੰਘ, ਪੀ.ਪੀ.ਐਸ, ਡੀ.ਐਸ.ਪੀ ਸਮਾਣਾ ਦੁਆਰਾ ਮੁਕੰਮਲ ਕੀਤੀ ਗਈ ਸੀ। ssp patiala dismisses 6 policemen for indiscipline

4) ਸਿਪਾਹੀ ਰਾਜੇਸ਼ ਕੁਮਾਰ 2132/ਪਟਿ, ਜਿਸ ਦੀ ਵਿਭਾਗੀ ਜਾਂਚ ਵਰਿੰਦਰ ਸਿੰਘ ਪੀ.ਪੀ.ਐਸ, ਡੀ.ਐਸ.ਪੀ ਨਾਭਾ ਦੁਆਰਾ ਮੁਕੰਮਲ ਕੀਤੀ ਗਈ ਸੀ।
5) ਸਿਪਾਹੀ ਜਸਪ੍ਰੀਤ ਸਿੰਘ 2095/ਪਟਿ, ਜਿਸਦੀ ਵਿਭਾਗੀ ਜਾਂਚ ਗੁਰਦੇਵ ਸਿੰਘ ਧਾਲੀਵਾਲ, ਪੀ.ਪੀ.ਐਸ, ਡੀ.ਐਸ.ਪੀ ਹੈਡ ਕੁਆਰਟਰਜ਼ ਪਟਿਆਲਾ ਦੁਆਰਾ ਮੁਕੰਮਲ ਕੀਤੀ ਗਈ ਸੀ।
6) ਰੰਗਰੂਟ ਸਿਪਾਹੀ ਮੀਨਾ ਰਾਮ 2373/ਪਟਿ, ਜਿਸ ਦੀ ਵਿਭਾਗੀ ਜਾਂਚ ਵਰਿੰਦਰ ਸਿੰਘ, ਪੀ.ਪੀ.ਐਸ, ਡੀ.ਐਸ.ਪੀ ਨਾਭਾ ਦੁਆਰਾ ਮੁਕੰਮਲ ਕੀਤੀ ਗਈ ਸੀ। ssp patiala dismisses 6 policemen for indiscipline

ਵਿਕਰਮਜੀਤ ਦੁੱਗਲ ਆਈ.ਪੀ.ਐਸ, ਐਸ.ਐਸ..ਪੀ ਪਟਿਆਲਾ ਨੇ ਇਹ ਵੀ ਕਿਹਾ ਕਿ ਪੁਲਿਸ ਫੋਰਸ ਵਿਚ ਇਸ ਕਿਸਮ ਦਾ ਵਿਵਹਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਅਪਰਾਧੀਆਂ ਨੂੰ ਪੁਲਿਸ ਨਿਯਮਾਂ ਅਤੇ ਕਾਨੂੰਨਾਂ ਅਨੁਸਾਰ ਸਜ਼ਾ ਦਿੱਤੀ ਜਾਵੇਗੀ?